. Sri Guru Granth Sahib Ji -: Ang : 757 -: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ :- SearchGurbani.com
SearchGurbani.com

Sri Guru Granth Sahib

 
Displaying Ang 757 of 1430

ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ ॥

Gur Saravar Maan Sarovar Hai Vaddabhaagee Purakh Lehannih ||

The Guru is like the Mansarovar Lake; only the very fortunate beings find Him.

ਸੂਹੀ (ਮਃ ੩) ਅਸਟ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧
Raag Suhi Guru Amar Das


ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥

Ho Thin Kai Balihaaranai Man Har Gun Sadhaa Ravann ||1|| Rehaao ||

I am a sacrifice to those who chant the Glorious Praises of the Lord in their minds forever. ||1||Pause||

ਸੂਹੀ (ਮਃ ੩) ਅਸਟ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧
Raag Suhi Guru Amar Das


ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥

Saevak Guramukh Khojiaa Sae Hansulae Naam Lehann ||2||

The Gurmukhs, the selfless servants, seek out the Guru; the swan-souls feed there on the Naam, the Name of the Lord. ||2||

ਸੂਹੀ (ਮਃ ੩) ਅਸਟ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੨
Raag Suhi Guru Amar Das


ਨਾਮੁ ਧਿਆਇਨ੍ਹ੍ਹਿ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍ਹ੍ਹਿ ॥

Naam Dhhiaaeinih Rang Sio Guramukh Naam Lagannih ||

The Gurmukhs meditate on the Naam, and remain linked to the Naam.

ਸੂਹੀ (ਮਃ ੩) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੨
Raag Suhi Guru Amar Das


ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨ੍ਹ੍ਹਿ ॥੩॥

Dhhur Poorab Hovai Likhiaa Gur Bhaanaa Mann Leaenih ||3||

Whatever is pre-ordained, accept it as the Will of the Guru. ||3||

ਸੂਹੀ (ਮਃ ੩) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੩
Raag Suhi Guru Amar Das


ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥

Vaddabhaagee Ghar Khojiaa Paaeiaa Naam Nidhhaan ||

By great good fortune, I searched my home, and found the treasure of the Naam.

ਸੂਹੀ (ਮਃ ੩) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੩
Raag Suhi Guru Amar Das


ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥

Gur Poorai Vaekhaaliaa Prabh Aatham Raam Pashhaan ||4||

The Perfect Guru has shown God to me; I have realized the Lord, the Supreme Soul. ||4||

ਸੂਹੀ (ਮਃ ੩) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੪
Raag Suhi Guru Amar Das


ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥

Sabhanaa Kaa Prabh Eaek Hai Dhoojaa Avar N Koe ||

There is One God of all; there is no other at all.

ਸੂਹੀ (ਮਃ ੩) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੪
Raag Suhi Guru Amar Das


ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥

Gur Parasaadhee Man Vasai Thith Ghatt Paragatt Hoe ||5||

By Guru's Grace, the Lord comes to abide in the mind; in the heart of such a one, He is revealed. ||5||

ਸੂਹੀ (ਮਃ ੩) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੫
Raag Suhi Guru Amar Das


ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ ॥

Sabh Antharajaamee Breham Hai Breham Vasai Sabh Thhaae ||

God is the Inner-knower of all hearts; God dwells in every place.

ਸੂਹੀ (ਮਃ ੩) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੫
Raag Suhi Guru Amar Das


ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥

Mandhaa Kis No Aakheeai Sabadh Vaekhahu Liv Laae ||6||

So who should we call evil? Behold the Word of the Shabad, and lovingly dwell upon it. ||6||

ਸੂਹੀ (ਮਃ ੩) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੬
Raag Suhi Guru Amar Das


ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥

Buraa Bhalaa Thichar Aakhadhaa Jichar Hai Dhuhu Maahi ||

He calls others bad and good, as long as he is in duality.

ਸੂਹੀ (ਮਃ ੩) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੬
Raag Suhi Guru Amar Das


ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥

Guramukh Eaeko Bujhiaa Eaekas Maahi Samaae ||7||

The Gurmukh understands the One and Only Lord; He is absorbed in the One Lord. ||7||

ਸੂਹੀ (ਮਃ ੩) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੭
Raag Suhi Guru Amar Das


ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥

Saevaa Saa Prabh Bhaavasee Jo Prabh Paaeae Thhaae ||

That is selfless service, which pleases God, and which is approved by God.

ਸੂਹੀ (ਮਃ ੩) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੭
Raag Suhi Guru Amar Das


ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥

Jan Naanak Har Aaraadhhiaa Gur Charanee Chith Laae ||8||2||4||9||

Servant Nanak worships the Lord in adoration; he focuses his consciousness on the Guru's Feet. ||8||2||4||9||

ਸੂਹੀ (ਮਃ ੩) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੮
Raag Suhi Guru Amar Das


ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨

Raag Soohee Asattapadheeaa Mehalaa 4 Ghar 2

Raag Soohee, Ashtapadees, Fourth Mehl, Second House:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੫੭


ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੫੭


ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥

Koee Aan Milaavai Maeraa Preetham Piaaraa Ho This Pehi Aap Vaechaaee ||1||

If only someone would come, and lead me to meet my Darling Beloved; I would sell myself to him. ||1||

ਸੂਹੀ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੦
Raag Suhi Guru Ram Das


ਦਰਸਨੁ ਹਰਿ ਦੇਖਣ ਕੈ ਤਾਈ ॥

Dharasan Har Dhaekhan Kai Thaaee ||

I long for the Blessed Vision of the Lord's Darshan.

ਸੂਹੀ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੦
Raag Suhi Guru Ram Das


ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥

Kirapaa Karehi Thaa Sathigur Maelehi Har Har Naam Dhhiaaee ||1|| Rehaao ||

When the Lord shows Mercy unto me, then I meet the True Guru; I meditate on the Name of the Lord, Har, Har. ||1||Pause||

ਸੂਹੀ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੧
Raag Suhi Guru Ram Das


ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥

Jae Sukh Dhaehi Th Thujhehi Araadhhee Dhukh Bhee Thujhai Dhhiaaee ||2||

If You will bless me with happiness, then I will worship and adore You. Even in pain, I will meditate on You. ||2||

ਸੂਹੀ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੧
Raag Suhi Guru Ram Das


ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥

Jae Bhukh Dhaehi Th Eith Hee Raajaa Dhukh Vich Sookh Manaaee ||3||

Even if You give me hunger, I will still feel satisfied; I am joyful, even in the midst of sorrow. ||3||

ਸੂਹੀ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੨
Raag Suhi Guru Ram Das


ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥

Than Man Kaatt Kaatt Sabh Arapee Vich Aganee Aap Jalaaee ||4||

I would cut my mind and body apart into pieces, and offer them all to You; I would burn myself in fire. ||4||

ਸੂਹੀ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੨
Raag Suhi Guru Ram Das


ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥

Pakhaa Faeree Paanee Dtovaa Jo Dhaevehi So Khaaee ||5||

I wave the fan over You, and carry water for You; whatever You give me, I take. ||5||

ਸੂਹੀ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੩
Raag Suhi Guru Ram Das


ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥

Naanak Gareeb Dtehi Paeiaa Dhuaarai Har Mael Laihu Vaddiaaee ||6||

Poor Nanak has fallen at the Lord's Door; please, O Lord, unite me with Yourself, by Your Glorious Greatness. ||6||

ਸੂਹੀ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੪
Raag Suhi Guru Ram Das


ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥

Akhee Kaadt Dhharee Charanaa Thal Sabh Dhharathee Fir Math Paaee ||7||

Taking out my eyes, I place them at Your Feet; after travelling over the entire earth, I have come to understand this. ||7||

ਸੂਹੀ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੪
Raag Suhi Guru Ram Das


ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥

Jae Paas Behaalehi Thaa Thujhehi Araadhhee Jae Maar Kadtehi Bhee Dhhiaaee ||8||

If You seat me near You, then I worship and adore You. Even if You beat me and drive me out, I will still meditate on You. ||8||

ਸੂਹੀ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੫
Raag Suhi Guru Ram Das


ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥

Jae Lok Salaahae Thaa Thaeree Oupamaa Jae Nindhai Th Shhodd N Jaaee ||9||

If people praise me, the praise is Yours. Even if they slander me, I will not leave You. ||9||

ਸੂਹੀ (ਮਃ ੪) ਅਸਟ. (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੬
Raag Suhi Guru Ram Das


ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥

Jae Thudhh Val Rehai Thaa Koee Kihu Aakho Thudhh Visariai Mar Jaaee ||10||

If You are on my side, then anyone can say anything. But if I were to forget You, then I would die. ||10||

ਸੂਹੀ (ਮਃ ੪) ਅਸਟ. (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੬
Raag Suhi Guru Ram Das


ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥

Vaar Vaar Jaaee Gur Oopar Pai Pairee Santh Manaaee ||11||

I am a sacrifice, a sacrifice to my Guru; falling at His Feet, I surrender to the Saintly Guru. ||11||

ਸੂਹੀ (ਮਃ ੪) ਅਸਟ. (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੭
Raag Suhi Guru Ram Das


ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥

Naanak Vichaaraa Bhaeiaa Dhivaanaa Har Tho Dharasan Kai Thaaee ||12||

Poor Nanak has gone insane, longing for the Blessed Vision of the Lord's Darshan. ||12||

ਸੂਹੀ (ਮਃ ੪) ਅਸਟ. (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੮
Raag Suhi Guru Ram Das


ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥

Jhakharr Jhaagee Meehu Varasai Bhee Gur Dhaekhan Jaaee ||13||

Even in violent storms and torrential rain, I go out to catch a glimpse of my Guru. ||13||

ਸੂਹੀ (ਮਃ ੪) ਅਸਟ. (੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੮
Raag Suhi Guru Ram Das


ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥

Samundh Saagar Hovai Bahu Khaaraa Gurasikh Langh Gur Pehi Jaaee ||14||

Even though the oceans and the salty seas are very vast, the GurSikh will cross over it to get to his Guru. ||14||

ਸੂਹੀ (ਮਃ ੪) ਅਸਟ. (੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੯
Raag Suhi Guru Ram Das


ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥

Jio Praanee Jal Bin Hai Marathaa Thio Sikh Gur Bin Mar Jaaee ||15||

Just as the mortal dies without water, so does the Sikh die without the Guru. ||15||

ਸੂਹੀ (ਮਃ ੪) ਅਸਟ. (੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੭੫੭ ਪੰ. ੧੯
Raag Suhi Guru Ram Das


 
Displaying Ang 757 of 1430