Sri Dasam Granth Sahib Verse
ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ ॥
Both the armies faced each other and the drums, conches and trumpets sounded.
दुहां कंधारा मुहि जुड़े ढोल संख नगारे बजे ॥
ਰਾਕਸ ਆਏ ਰੋਹਲੇ ਤਰਵਾਰੀ ਬਖਤਰ ਸਜੇ ॥
The demons came in great rage, decorated with swords and armour.
राकस आए रोहले तरवारी बखतर स्जे ॥
ਜੁਟੇ ਸਉਹੇ ਜੁਧ ਨੋ ਇਕ ਜਾਤਿ ਨ ਜਾਣਨਿ ਭਜੇ ॥
The warriors were facing the war-front and none of them knows to retrace his steps.
जुटे सउहे जु्ध नूं इक जाति न जाणन भ्जे ॥
ਖੇਤ ਅੰਦਰ ਜੋਧੇ ਗਜੇ ॥੭॥
The brave fighters were roaring in the battlefield.7.
खेत अंदरि जोधे ग्जे ॥७॥