. Sri Dasam Granth Sahib Verse
SearchGurbani.com

Sri Dasam Granth Sahib Verse

ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ ॥

One day Durga came for a bath.

इक दिहाड़े न्हावण आई दुरगसाह ॥


ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ॥

Indra related to her the story agony:

इंद्र बिरथा सुणाई अपणे हाल दी ॥


ਛੀਨਿ ਲਈ ਠਕੁਰਾਈ ਸਾਤੇ ਦਾਨਵੀ ॥

“The demons have seized from us our kingdom."

छीनि लई ठकुराई साते दानवी ॥


ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥

“They have proclaimed their authority over all the three worlds."

लोकी तिही फिराई दोही आपणी ॥


ਬੈਠੇ ਵਾਇ ਵਧਾਈ ਤੇ ਅਮਰਾਵਤੀ ॥

“They have played musical instruments in their rejoicings in Amaravati, the city of gods."

बैठे वाइ वधाई ते अमरावती ॥


ਦਿਤੇ ਦੇਵ ਭਜਾਈ ਸਭਨਾ ਰਾਕਸਾ ॥

“All the demons have caused the flight of the gods."

दिते देव भजाई सभना राकसां ॥


ਕਿਨੈ ਨ ਜਿਤਿਆ ਜਾਈ ਮਹਿਖੈ ਦੈਤ ਨੂੰ ॥

“None hath gone and conquered Mahikha, the demon."

किने न जितिआ जाई महिखे दैत नूं ॥


ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

“O goddess Durga, I have come under Thy refuge.”4.

तेरी साम तकाई देवी दुरगसाह ॥४॥