. Sri Dasam Granth Sahib : - Page : 245 -: ਸ੍ਰੀ ਦਸਮ ਗ੍ਰੰਥ ਸਾਹਿਬ :- SearchGurbani.com
SearchGurbani.com

Sri Dasam Granth Sahib

Displaying Page 245 of 2820

ਨਚੀ ਕਲਿ ਸਰੋਸਰੀ ਕਲਿ ਨਾਰਦ ਡਉਰੂ ਵਾਇਆ ॥

Nachee Kali Sarosree Kali Naarada Dauroo Vaaeiaa ॥

The discord danced over all the heads and Kal and Narad sounded their tabor.

ਚੰਡੀ ਦੀ ਵਾਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਭਿਮਾਨ ਉਤਾਰਨ ਦਿਉਤਿਆ ਮਹਿਖਾਸੁਰ ਸੁੰਭ ਉਪਾਇਆ ॥

Abhimaan Autaaran Diautiaa Mahikhaasur Suaanbha Aupaaeiaa ॥

Mahishasura and Sumbh were created for removing the pride of the gods.

ਚੰਡੀ ਦੀ ਵਾਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਲਏ ਤਿਨਿ ਦੇਵਤੇ ਤਿਹੁ ਲੋਕੀ ਰਾਜੁ ਕਮਾਇਆ ॥

Jeet Laee Tini Devate Tihu Lokee Raaju Kamaaeiaa ॥

They conquered the gods and ruled over the three worlds.

ਚੰਡੀ ਦੀ ਵਾਰ - ੩/੪ - ਸ੍ਰੀ ਦਸਮ ਗ੍ਰੰਥ ਸਾਹਿਬ


ਵਡਾ ਬੀਰ ਅਖਾਇ ਕੈ ਸਿਰ ਉਪਰਿ ਛਤ੍ਰ ਫਿਰਾਇਆ ॥

Vadaa Beera Akhaaei Kai Sri Aupari Chhatar Phiraaeiaa ॥

He was called a great hero and had a canopy moving over his head.

ਚੰਡੀ ਦੀ ਵਾਰ - ੩/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤਾ ਇੰਦ੍ਰ ਨਿਕਾਲ ਕੇ ਤਿਨਿ ਗਿਰ ਕੈਲਾਸੁ ਤਕਾਇਆ ॥

Ditaa Eiaandar Nikaal Ke Tini Gri Kailaasu Takaaeiaa ॥

Indra was turned out of his kingdom and he looked towards the Kailash mountain.

ਚੰਡੀ ਦੀ ਵਾਰ - ੩/੬ - ਸ੍ਰੀ ਦਸਮ ਗ੍ਰੰਥ ਸਾਹਿਬ


ਡਰ ਕੈ ਹਥੋਂ ਦਾਨਵੀ ਦਿਲ ਅੰਦਰਿ ਤ੍ਰਾਸ ਵਧਾਇਆ ॥

Dar Kai Hathona Daanvee Dila Aandari Taraasa Vadhaaeiaa ॥

Frightened by the demons, the element of fear grew enormously in his heart

ਚੰਡੀ ਦੀ ਵਾਰ - ੩/੭ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

Paasa Durgaa De Eiaandaru Aaeiaa ॥3॥

He came, therefore to Durga.3.

ਚੰਡੀ ਦੀ ਵਾਰ - ੩/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਹਾੜੈ ਆਈ ਨ੍ਹਾਵਣ ਦੁਰਗ ਸਾਹ ॥

Eika Dihaarhai Aaeee Nahaavan Durga Saaha ॥

One day Durga came for a bath.

ਚੰਡੀ ਦੀ ਵਾਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਬ੍ਰਿਥਾ ਸੁਣਾਈ ਆਪਣੇ ਹਾਲ ਦੀ ॥

Eiaandar Brithaa Sunaaeee Aapane Haala Dee ॥

Indra related to her the story agony:

ਚੰਡੀ ਦੀ ਵਾਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨਿ ਲਈ ਠਕੁਰਾਈ ਸਾਤੇ ਦਾਨਵੀ ॥

Chheeni Laeee Tthakuraaeee Saate Daanvee ॥

“The demons have seized from us our kingdom."

ਚੰਡੀ ਦੀ ਵਾਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥

Lokee Tihee Phiraaeee Dohee Aapanee ॥

“They have proclaimed their authority over all the three worlds."

ਚੰਡੀ ਦੀ ਵਾਰ - ੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਵਾਇ ਵਧਾਈ ਤੇ ਅਮਰਾਵਤੀ ॥

Baitthe Vaaei Vadhaaeee Te Amaraavatee ॥

“They have played musical instruments in their rejoicings in Amaravati, the city of gods."

ਚੰਡੀ ਦੀ ਵਾਰ - ੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਤੇ ਦੇਵ ਭਜਾਈ ਸਭਨਾ ਰਾਕਸਾ ॥

Dite Dev Bhajaaeee Sabhanaa Raakasaa ॥

“All the demons have caused the flight of the gods."

ਚੰਡੀ ਦੀ ਵਾਰ - ੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੈ ਨ ਜਿਤਿਆ ਜਾਈ ਮਹਿਖੈ ਦੈਤ ਨੂੰ ॥

Kini Na Jitiaa Jaaeee Mahikhi Daita Nooaan ॥

“None hath gone and conquered Mahikha, the demon."

ਚੰਡੀ ਦੀ ਵਾਰ - ੪/੭ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

Teree Saam Takaaeee Devee Durgasaaha ॥4॥

“O goddess Durga, I have come under Thy refuge.”4.

ਚੰਡੀ ਦੀ ਵਾਰ - ੪/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ ॥

Durgaa Bain Sunaandee Hasee Harha Harhaaei ॥

Listening to these words (of Indra), Durga laughed heartily.

ਚੰਡੀ ਦੀ ਵਾਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਹੀ ਸੀਹੁ ਬੁਲਾਇਆ ਰਾਕਸ ਭਖਣਾ ॥

Aohee Seehu Bulaaeiaa Raakasa Bhakhnaa ॥

She sent for that lion, who was she devourer of demons.

ਚੰਡੀ ਦੀ ਵਾਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥

Chiaantaa Karhu Na Kaaeee Devaa Nooaan Aakhiaa ॥

She said to gods, “Do not worry mother any more.”

ਚੰਡੀ ਦੀ ਵਾਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਹੋਈ ਮਹਾਮਾਈ ਰਾਕਸਿ ਮਾਰਣੇ ॥੫॥

Roha Hoeee Mahaamaaeee Raakasi Maarane ॥5॥

For killing the demons, the great mother exhibited great fury.5.

ਚੰਡੀ ਦੀ ਵਾਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ ॥

Doharaa ॥

DOHRA


ਰਾਕਸ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥

Raakasa Aaee Rohale Kheti Bhirhan Ke Chaaei ॥

The infuriated demons came with the desire of fighting in the battlefield.

ਚੰਡੀ ਦੀ ਵਾਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਸਕਨਿ ਤੇਗਾ ਬਰਛੀਆ ਸੂਰਜ ਨਦਰਿ ਨ ਪਾਇ ॥੬॥

Lasakani Tegaa Barchheeaa Sooraja Nadari Na Paaei ॥6॥

The swords and daggers glisten with such brilliance that the sun cannot be seen.6.

ਚੰਡੀ ਦੀ ਵਾਰ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਉੜੀ ॥

Paurhee ॥

PAURI


ਦੁਹਾ ਕੰਧਾਰਾ ਮੁੰਹ ਜੁੜੇ ਢੋਲ ਸੰਖ ਨਗਾਰੇ ਬਜੇ ॥

Duhaa Kaandhaaraa Muaanha Jurhe Dhola Saankh Nagaare Baje ॥

Both the armies faced each other and the drums, conches and trumpets sounded.

ਚੰਡੀ ਦੀ ਵਾਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


Displaying Page 245 of 2820